Breaking News
Home / latest news / ਦਿਲ ਨੂੰ ਝੰਜੋੜ ਦੇਣ ਵਾਲੀ ਖਬਰ.. ਜਦੋਂ ਭੋਲੇ ਭਾਲੇ ਨੌਜਵਾਨ ਨੇ ਕੁੱਟ ਖਾਣ ਤੋਂ ਬਾਅਦ ਵੀ ਕਿਸੇ ਨੂੰ ਕੁਝ ਨਾ ਦੱਸਿਆ ਪਰ ਫਿਰ..

ਦਿਲ ਨੂੰ ਝੰਜੋੜ ਦੇਣ ਵਾਲੀ ਖਬਰ.. ਜਦੋਂ ਭੋਲੇ ਭਾਲੇ ਨੌਜਵਾਨ ਨੇ ਕੁੱਟ ਖਾਣ ਤੋਂ ਬਾਅਦ ਵੀ ਕਿਸੇ ਨੂੰ ਕੁਝ ਨਾ ਦੱਸਿਆ ਪਰ ਫਿਰ..

ਕਹਿੰਦੇ ਨੇ ਕਿ ਭੋਲੇ ਭਾਲੇ ਲੋਕ ਰੱਬ ਦਾ ਰੂਪ ਹੁੰਦੇ ਨੇ ਅਤੇ ਜਦੋਂ ਕੋਈ ਉਨ੍ਹਾਂ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਰੱਬ ਨੂੰ ਵੀ ਦੁੱਖ ਹੁੰਦਾ ਹੈ ।ਤਾਜ਼ਾ ਦੁਖਦਾਈ ਖਬਰ ਨਾਭਾ ਦੇ ਗੁਰਦੁਆਰਾ ਅਕਾਲਗੜ੍ਹ ਤੋਂ ਸਾਹਮਣੇ ਆਈ ਹੈ । ੲਿੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨੌਜਵਾਨ ਜੋ ਕਿ ਬਹੁਤ ਹੀ ਭੋਲਾ ਭਾਲਾ ਹੈ ਨੇ ਗੁਰਦੁਆਰਾ ਸਾਹਿਬ ਵਿੱਚ ਇੱਕ ਸਮਾਗਮ ਦੌਰਾਨ ਬੋਲੇ ਸੋ ਨਿਹਾਲ” ਦਾ ਜੈਕਾਰਾ ਲਗਾ ਦਿੱਤਾ ਅਤੇ ਉਸ ਨੂੰ ਇਹ ਜੈਕਾਰਾ ਬਹੁਤ ਮਹਿੰਗਾ ਪੈ ਗਿਆ|

ਨੌਜਵਾਨ ਦੇ ਇਸ ਤਰ੍ਹਾਂ ਜੈਕਾਰਾ ਲਗਾਉਣ ਤੇ ਗੁਰਦੁਆਰਾ ਸਾਹਿਬ ਦੇ ਪਾਠੀ ਨੂੰ ਉਸ ਉੱਪਰ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਅਤੇ ਇਸ ਘਟਨਾ ਬਾਰੇ ਘਰ ਦੱਸਣ ਤੋਂ ਰੋਕਣ ਲਈ ਉਸ ਨੂੰ ਡਰਾਇਆ ਧਮਕਿਆ ਵੀ ਗਿਆ । ਨੌਜਵਾਨ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਪੀੜਤ ਸੋਨੂੰ ਅੱਤਰੀ ਨੂੰ ਜਦੋਂ ਕੁੱਟਮਾਰ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਜੈਕਰਾ ਲਗਾ ਦਿੱਤਾ ਸੀ।

ਜਿਸ ਕਾਰਨ ਪਾਠੀ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਉਥੇ ਹੀ ਪੀੜਤ ਸੋਨੂੰ ਅੱਤਰੀ ਦੇ ਮਦਦਗਾਰ ਸੰਜੇ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਵਜੂਦ ਵੀ ਸੋਨੂੰ ਸੇਵਾ ਕਰਦਾ ਰਿਹਾ ਅਤੇ ਰਾਤ ਨੂੰ ਜਦੋਂ ਸੋਨੂੰ ਦੇ ਸਰੀਰ ‘ਤੇ ਨਿਸ਼ਾਨ ਦੇਖੇ ਗਏ ਤਾਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਲੋਕਾਂ ਨੇ ਦੱਸਿਆ ਕਿ ਉਹ ਕੁੱਟ ਖਾਣ ਤੋਂ ਬਾਅਦ ਵੀ ਉੱਥੇ ਹੀ ਸੇਵਾ ਕਰਦਾ ਰਿਹਾ ਅਤੇ ਉਸਨੇ ਕੁੱਟ ਖਾਣ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ । ਉਥੇ ਹੀ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਹਰਨੇਕ ਸਿੰਘ ਨੇ ਕਿਹਾ…

ਇਹ ਜੋ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ ਅਤੇ ਮੈਂ ਖੁਦ ਪੀੜਤ ਨੂੰ ਮਿਲ ਕੇ ਵੀ ਆਇਆਂ ਹਾਂ ਅਤੇ ਅਸੀਂ ਮੀਟਿੰਗ ਸੱਦ ਕੇ ਐਕਸ਼ਨ ਲਵਾਂਗੇ। ਦੂਜੇ ਪਾਸੇ ਪੁਲਸ ਦੇ ਜਾਂਚ ਅਧਿਕਾਰੀ ਸਾਧਾ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।..

About admin

Check Also

ਹੁਣੇ-ਹੁਣੇ ਸਰਕਾਰ ਵੱਲੋਂ ਚਾਰ ਛੁੱਟੀਆਂ ਦਾ ਐਲਾਨ ਹੋਇਆ ਇਸ ਜਗ੍ਹਾ…

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਦਾ ਜੀ ਦਾ ਪ੍ਰਕਾਸ਼ ਪੁਰਬ …

Leave a Reply

Your email address will not be published. Required fields are marked *