ਖਬਰਾਂ
ਇਹ ਖਬਰਾਂ ਦੁਨੀਆਂ ਦੀਆਂ ਸਾਰੀਆਂ ਮਸ਼ਹੂਰ ਨਿਊਜ਼ ਏਜੰਸੀਆਂ ਨੇ ਪ੍ਰਕਾਸ਼ਤ ਕੀਤੀਆਂ ਹਨ ਦੇਖੋ ਪੂਰੀ ਖਬਰ
ਖੁੱਲ੍ਹਾ ਅਸਮਾਨ ਆਪਣੇ ਆਪ ‘ਚ ਹੀ ਤਮਾਮ ਰਹੱਸ ਨਾਲ ਕੈਦ ਹੈ ਜਿਸ ਨੂੰ ਜਾਨਣ ਲਈ ਵਿਗਿਆਨੀਆਂ ਨੇ ਦਿਨ-ਰਾਤ ਇੱਕ ,,,, ਕੀਤੇ ਹੋਏ ਹਨ। ਕਈ ਵਾਰ ਸੰਕੇਤ ਮਿਲੇ ਹਨ ਕਿ ਸਾਡੀ ਦੁਨੀਆ ਦੇ ਇਲਾਵਾ ਵੀ ਇੱਕ ਹੋਰ ਦੁਨੀਆ ਹੈ ਜਿੱਥੇ ਇਨਸਾਨ ਵਰਗੇ ਲੋਕ ਹੀ ਰਹਿੰਦੇ ਹਨ। ਅਜਿਹਾ ਹੀ ਕੁੱਝ ਆਇਰਲੈਂਡ ‘ਚ ਹੋਇਆ ਜਿਸਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ।
ਆਇਰਲੈਂਡ ਦੇ ਦੱਖਣ-ਪੱਛਮੀ ਤਟ ‘ਤੇ ਅਨਆਈਡੈਂਟੀਫਾਈਡ ਫਲਾਇੰਗ ਆਬਜੈਕਟ ( UFOs ) ਨੂੰ ਵੇਖਿਆ ਗਿਆ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਯੂਏਫਓ ਨੂੰ ਸਭ ਤੋਂ ਪਹਿਲਾਂ ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟ ਨੇ 9 ਨਵੰਬਰ ਨੂੰ ਦੇਖਿਆ ਸੀ। ਆਇਰਿਸ਼ ਐਵੀਏਸ਼ਨ ਅਥਾਰਿਟੀ ਨੂੰ ਵੀ ਇਸ ਘਟਨਾ ਦੇ ਵਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਅਲਰਟ ਵੀ ਕੀਤਾ ਗਿਆ ਸੀ।
ਬੀਬੀਸੀ ਦੀ ਰਿਪੋਰਟ ਦੇ ਅਨੁਸਾਰ ਆਇਰਿਸ਼ ਦੇ ਕੋਲ ਪਾਇਲਟ ਨੇ ਬਹੁਤ ਤੇਜ ਲਾਈਟ ਵਿੱਚ ਕੁੱਝ ਵਿਸ਼ਾਲ ਚੀਜ ਆਉਂਦੇ ਹੋਏ ਦੇਖੀ। ਇਹ ਏਅਰਕ੍ਰਾਫਟ ਦੇ ਖੱਬੇ ਪਾਸੇ ਤੋਂ ਹੁੰਦੇ ਹੋਏ ਉੱਤਰ ਦਿਸ਼ਾ ‘ਚ ਜਾ ਰਹੀ ਸੀ। ਅਥਾਰਿਟੀ ਨੇ ਆਪਣੀ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਇਹ ਕਾਫ਼ੀ ਤੇਜ ਰਫਤਾਰ ਨਾਲ ਜਾ ਰਿਹਾ ਸੀ।
ਹੋਰ ਪਾਇਲਟਾਂ ਨੇ ਵੀ ਇਹ ਤੇਜ ਰੋਸ਼ਨੀ ਦੇਖੀ ਹਾਲਾਂਕਿ ਉਹ ਹੈ ਕੀ ਚੀਜ ਸੀ ? ਇਸ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਿਆ। ਉਥੇ ਹੀ ਵਰਜਿਨ ਏਅਰਲਾਈਨਜ਼ ਦੇ ਇੱਕ ਪਾਇਲਟ ਨੇ ਵੀ ਉਹ ਤੇਜ ਤੇ ਤਿੱਖੀ ਲਾਈਟ ਦੇਖਣ ਦੀ ਗੱਲ ਕਹੀ ਹੈ। ਪਾਇਲਟ ਨੇ ਕਿਹਾ ਕਿ ਮੈਂ ਆਪਣੇ ਸੱਜੇ ਪਾਸਿਓਂ ਦੋ ਤੇਜ ਰੋਸ਼ਨੀਆਂ ਦੇਖੀਆਂ ਗਈਆਂ ਸਨ।
ਵਰਜਿਨ ਏਅਰਲਾਈਨਜ਼ ਦੇ ਪਾਇਲਟ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਇੱਕ ਹੀ ਚੀਜ਼ ਦੇ ਪਿੱਛੇ ਕਈ ਚੀਜਾਂ ਚੱਲ ਰਹੀਆਂ ਸਨ। ਇੱਕ ਹੋਰ ਪਾਇਲਟ ਨੇ ਦਾਅਵਾ ਕੀਤਾ ਕਿ ਉਸਨੇ ਇੱਕ ਅਜੇਹੀ ਚੀਜ ਦੇਖੀ ਜੋ ਐਸਟ੍ਰੋਨਾਮਿਕਲ ਸਪੀਡ ਵਿੱਚ ਚੱਲ ਰਹੀ ਸੀ। ਇਨ੍ਹਾਂ ਤਾਮਾਮ ਦਾਅਵਿਆਂ ‘ਤੇ ਆਇਰਿਸ਼ ਐਵਿਏਸ਼ਨ ਨੇ ਕਿਹਾ ਹੈ ਕਿ 9 ਨਵੰਬਰ ਨੂੰ ਹਵਾ ਵਿੱਚ ਵੇਖੀ ਗਈ ਤਮਾਮ ਅਸਧਾਰਨ ਹਲਚਲ ‘ਤੇ ਰਿਪੋਰਟ ਦਰਜ ਕਰ ਲਈ ਗਈ ਹੈ।