Breaking News
Home / Uncategorized / ਹੁਣ ਕੈਨੇਡਾ ਵਿੱਚ ਭੈਣ-ਭਰਾਵਾਂ ਨੂੰ ਬੁਲਾਉਣਾ ਹੋਇਆ ਬਹੁਤ ਹੀ ਆਸਾਨ ,ਜਾਣਕਾਰੀ ਜਰੂਰ ਦੇਖੋ ਅਤੇ ਸ਼ੇਅਰ ਕਰੋ

ਹੁਣ ਕੈਨੇਡਾ ਵਿੱਚ ਭੈਣ-ਭਰਾਵਾਂ ਨੂੰ ਬੁਲਾਉਣਾ ਹੋਇਆ ਬਹੁਤ ਹੀ ਆਸਾਨ ,ਜਾਣਕਾਰੀ ਜਰੂਰ ਦੇਖੋ ਅਤੇ ਸ਼ੇਅਰ ਕਰੋ

ਕੈਨੇਡਾ ਜਾਣ ਵਾਲੇ ਉਨ੍ਹਾਂ ਉਮੀਦਵਾਰਾਂ ਲਈ ਖੁਸ਼ਖਬਰੀ ਹੈ, ਜਿਨ੍ਹਾਂ ਦੇ ਭੈਣ ਜਾਂ ਭਰਾ ਕੈਨੇਡਾ ‘ਚ ਰਹਿ ਰਹੇ ਹਨ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਜ਼ਿਆਦਾ ਅੰਕ ਮਿਲਣਗੇ।

ਇੰਨਾ ਹੀ ਨਹੀਂ ਜਿਨ੍ਹਾਂ ਉਮੀਦਵਾਰਾਂ ਦੀ ਫਰੈਂਚ ਭਾਸ਼ਾ ‘ਤੇ ਜ਼ਿਆਦਾ ਪਕੜ ਹੋਵੇਗੀ, ਉਨ੍ਹਾਂ ਨੂੰ ਵੀ ਜ਼ਿਆਦਾ ਅੰਕ ਮਿਲਣਗੇ।ਇਸ ਤਹਿਤ ਕੈਨੇਡਾ ਦੀ ਸਰਕਾਰ ਨੇ ‘ਐਕਸਪ੍ਰੈੱਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ’ ‘ਚ ਬਦਲਾਅ ਕੀਤੇ ਹਨ।

ਸੋਮਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇਸ ਦਾ ਐਲਾਨ ਕੀਤਾ। ਪਿਛਲੀ ਕੰਜ਼ਰਵੇਟਿਵ ਸਰਕਾਰ ਦੇ ਸਮੇਂ ਹੁਨਰਮੰਦ ਵਿਦੇਸ਼ੀਆਂ ਨੂੰ ਪੱਕੇ ਕਰਨ ਸੰਬੰਧਤ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਜਿਸ ਤਹਿਤ ਪੜ੍ਹਾਈ, ਸਿਖਲਾਈ, ਕੰਮ ਦਾ ਤਜ਼ਰਬਾ ਅਤੇ ਭਾਸ਼ਾ ਗਿਆਨ ਦੇ ਆਧਾਰ ‘ਤੇ ਉਮੀਦਵਾਰ 1,200 ਅੰਕ ਹਾਸਲ ਕਰ ਸਕਦੇ ਸਨ।

ਮੰਗਲਵਾਰ ਤੋਂ ਸ਼ੁਰੂ ਹੋਏ ਨਵੇਂ ਨਿਯਮਾਂ ਤਹਿਤ ਜਿਨ੍ਹਾਂ ਉਮੀਦਵਾਰਾਂ ਦੇ ਭੈਣ ਜਾਂ ਭਰਾ ਕੈਨੇਡਾ ‘ਚ ਪੱਕੇ ਹਨ ਜਾਂ ਕੈਨੇਡੀਅਨ ਸਿਟੀਜ਼ਨ ਹਨ, ਉਨ੍ਹਾਂ ਨੂੰ 15 ਅੰਕ ਵਧ ਦਿੱਤੇ ਜਾਣਗੇ। ਪਹਿਲਾਂ ਇਸ ਤਹਿਤ ਕੋਈ ਵੀ ਵਧ ਨੰਬਰ ਨਹੀਂ ਮਿਲਦੇ ਸਨ। ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਦੀ ਫਰੈਂਚ ਭਾਸ਼ਾ ਚੰਗੀ ਹੋਵੇਗੀ, ਉਨ੍ਹਾਂ ਨੂੰ 30 ਅੰਕ ਵਾਧੂ ਦਿੱਤੇ ਜਾਣਗੇ।

ਇਸ ਤਹਿਤ ਇਨ੍ਹਾਂ ਉਮੀਦਵਾਰਾਂ ਦਾ ਭਾਸ਼ਾ ਦਾ ਟੈਸਟ ਲਿਆ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਫਰੈਂਚ ਬੋਲਣ ਵਾਲੇ ਨਵੇਂ ਲੋਕ ਕੈਨੇਡਾ ਦੇ ਵਿਕਾਸ ‘ਚ ਵਧੀਆ ਯੋਗਦਾਨ ਪਾ ਸਕਦੇ ਹਨ।ਉੱਥੇ ਹੀ ਹੁਣ ਤਕ ਐਕਸਪ੍ਰੈੱਸ ਐਂਟਰੀ ਵਾਲੇ ਉਮੀਦਵਾਰਾਂ ਨੂੰ ਜਾਬ ਬੈਂਕ ਅਕਾਊਂਟ ਬਣਾਉਣਾ ਪੈਂਦਾ ਸੀ ਪਰ ਮੰਗਲਵਾਰ ਤੋਂ ਜਾਬ ਬੈਂਕ ਰਜਿਸਟਰੇਸ਼ਨ ਕਰਵਾਉਣਾ ਸਵੈ-ਇੱਛਤ ਹੋਵੇਗਾ।ਇਮੀਗ੍ਰੇਸ਼ਨ ਮੰਤਰੀ ਹੁਸੈਨ ਨੇ ਕਿਹਾ, ”ਇਹ ਬਦਲਾਅ ਕੈਨੇਡਾ ਲਈ ਲਾਭਦਾਇਕ ਹੋਣਗੇ। ਜ਼ਿਆਦਾ ਤੋਂ ਜ਼ਿਆਦਾ ਹੁਨਰਮੰਦ ਪ੍ਰਵਾਸੀ ਆਉਣਗੇ, ਜਿਨ੍ਹਾਂ ਦੇ ਭੈਣ ਜਾਂ ਭਰਾ ਉਨ੍ਹਾਂ ਦੀ ਮਦਦ ਕਰ ਸਕਣਗੇ ਅਤੇ ਉਹ ਦੇਸ਼ ਦੀ ਤਰੱਕੀ ‘ਚ ਅਹਿਮ ਯੋਗਦਾਨ ਦੇ ਸਕਣਗੇ।

About admin

Check Also

40 ਮਰਦ ਪੁਲਿਸ ਅਫ਼ਸਰ ਪਿੱਛੇ ਖੜ੍ਹੇ ਸਨ। ਮੇਰੀ ਵਰਦੀ ਤੇ ਵੱਡਾ ਦਾਗ ਬਣ ਗਿਆ। ਮੇਰੀ ਕੁਰਸੀ ਵੀ ਗਿੱਲੀ ਹੋ ਗਈ।” ਦੇਖੋ..

40 ਮਰਦ ਪੁਲਿਸ ਅਫ਼ਸਰ ਪਿੱਛੇ ਖੜ੍ਹੇ ਸਨ। ਮੇਰੀ ਵਰਦੀ ਤੇ ਵੱਡਾ ਦਾਗ ਬਣ ਗਿਆ। ਮੇਰੀ …

Leave a Reply

Your email address will not be published. Required fields are marked *