Breaking News
Home / latest news / ਮਹਾਨ ਕਬੱਡੀ ਖਿਡਾਰੀ ਸੁੱਖਮਨ ਚੋਹਲਾ ਸਾਹਿਬ ਦੀ ਮੌਤ ਦੀ ਪੂਰੀ ਕਹਾਣੀ ਜਾਣੋ

ਮਹਾਨ ਕਬੱਡੀ ਖਿਡਾਰੀ ਸੁੱਖਮਨ ਚੋਹਲਾ ਸਾਹਿਬ ਦੀ ਮੌਤ ਦੀ ਪੂਰੀ ਕਹਾਣੀ ਜਾਣੋ

ਬੱਡੀ ‘ਚ ਸੋਗ ਦੀ ਲਹਿਰ, ਮਸ਼ਹੂਰ ਕਬੱਡੀ ਖਿਡਾਰੀ ਸੁਖਮਨ ਦੀ ਹੋੲੀ ਮੌਤ… ਦੇਸ਼ਾਂ ਵਿਦੇਸ਼ਾਂ ‘ਚ ਲੋਹਾ ਮਨਵਾਉਣ ਵਾਲੇ ਮਾਝੇ ਦੇ ਨਾਮਵਾਰ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਬੀਤੀ ਰਾਤ 12.30 ਵਜੇ ਦੇ ਕਰੀਬ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਸੁਖਮਨ ਚੋਹਲਾ ਜ਼ਿਲਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਜੰਮਪਲ ਹੈ।

ਉਸ ਨੇ ਵਿਸ਼ਵ ਕਬੱਡੀ ਕੱਪ ‘ਚ ਆਪਣਾ ਜੋਹਰ ਦਿਖਾ ਕੇ ਦੇਸ਼ ਦਾ ਨਾਂ ਪੁਰੀ ਦੁਨੀਆਂ ‘ਚ ਰੌਸ਼ਨ ਕੀਤਾ।ਸੁਖਮਨ ਦੀ ਅਚਾਨਕ ਹੋਈ ਮੌਤ ਕਾਰਨ ਜਿਥੇ ਪੂਰੇ ਖੇਡ ਜਗਤ ‘ਚ ਸੋਗ ਦੀ ਲਹਿਰ ਹੈ ਉਥੇ ਹੀ ਪੂਰੇ ਦੇਸ਼ ‘ਚ ਕਬੱਡੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ‘ਤੇ ਡੂੰਘੀ ਸੱਟ ਵੱਜੀ ਹੈ। ਸੁੱਖਮਨ ਦੀ ਮੌਤ ਨੇ ਦੁਨੀਆਂ ਤੇ ਵੱਸਦੇ ਹਰ ਖੇਡ ਪ੍ਰੇਮੀ ਦਾ ਦਿਲ ਚੀਰ ਕੇ ਰੱਖਤਾ । ਸੁੱਖਮਨ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਸੀ । ਏਹੋ ਜਿਹੇ ਮਲਟੀਟੈਂਲਟਡ ਬੰਦੇ ਪਰਮਾਤਮਾ ਬਾਰ-ਬਾਰ ਦੁਨੀਆਂ ਤੇ ਨਹੀਂ ਘੱਲਦਾ|

ਤੇ ਇਹ ਵੀ ਸੱਚ ਹੈ ਐਸੇ ਲੋਕ ਚੜਦੀ ਉਮਰੇ ਇਤਿਹਾਸ ਸਿਰਜ ਦੁਨੀਆਂ ਤੋਂ ਰੁਖਸਤ ਹੁੰਦੇ ਨੇ । ਬੇਸ਼ੱਕ ਸੁੱਖਮਨ ਚੋਹਲਾ ਸ਼ਰੀਰ ਕਰਕੇ ਦੁਨੀਆਂ ਤੇ ਨਹੀਂ ਰਿਹਾ ਪਰ ਆਪਣੇ ਹੁੰਨਰ ਕਰਕੇ ਖੇਡ ਜਗਤ ਵਿੱਚ ਹਮੇਸ਼ਾਂ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਿਆ ਰਹੇਗਾ ।ਦਾਸ ਵੀਰ ਸੁੱਖਮਨ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਦਾ ਹੈ ,

ਕਬੱਡੀ ਦਾ ਹੀਰਾ ਸੁਖਮਣ ਚੋਹਲਾ ਸਾਹਿਬ ਸਾਡੇ ਤੋੰ ਸਦਾ ਲਈ ਵਿਛੜ ਗਿਆ ਮਾਂ ਖੇਡ ਕੱਬਡੀ ਨੂੰ ਇਹ ਘਾਟਾ ਕਦੇ ਪੂਰਾ ਨੀ ਹੋ ਸਕਦਾ ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਸਾਰੇ ਦੁੱਖ ਦੀ ਘੜੀ ਚ ਪਰਿਵਾਰ ਦਾ ਦੁੱਖ ਵੰਡਾਉ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹੁਣੇ-ਹੁਣੇ ਸਰਕਾਰ ਵੱਲੋਂ ਚਾਰ ਛੁੱਟੀਆਂ ਦਾ ਐਲਾਨ ਹੋਇਆ ਇਸ ਜਗ੍ਹਾ…

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਦਾ ਜੀ ਦਾ ਪ੍ਰਕਾਸ਼ ਪੁਰਬ …

Leave a Reply

Your email address will not be published. Required fields are marked *