Breaking News
Home / healthy tips / ਮਨੀਕਰਨ ਦੇ ਗਰਮ ਪਾਣੀ ਦਾ ਵਿਗਿਆਨਕ ਪੱਖ-ਮਨੀਕਰਨ ਦਾ ਪਾਣੀ ਗਰਮ ਕਿਉਂ ਹੈ ??

ਮਨੀਕਰਨ ਦੇ ਗਰਮ ਪਾਣੀ ਦਾ ਵਿਗਿਆਨਕ ਪੱਖ-ਮਨੀਕਰਨ ਦਾ ਪਾਣੀ ਗਰਮ ਕਿਉਂ ਹੈ ??

“ਸ਼ਰਧਾ” ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ, ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋਂ ਵੀ ਠੀਕ ਨਹੀਂ ਹੈ।ਅਫ਼ਸੋਸ, ਅੱਜ ਬਾਬੇ ਨਾਨਕ ਦੇ ਧਰਮ ਨੂੰ ਮੁੜ ਕੇ ਦੁਬਾਰਾ ਅੰਧਵਿਸ਼ਵਾਸਾਂ ਦੇ ਦਲ-ਦਲ ਵਿਚ ਸੁੱਟਿਆ ਜਾ ਰਿਹਾ ਹੈ। ਧਰਮ ਦੇ ਨਾਮ ਦੇ ਫੋਕਟ ਆਡੰਬਰ-ਪਾਖੰਡ ਹਾਵੀ ਹੁੰਦੇ ਜਾ ਰਹੇ ਹਨ। ਧਾਰਮਕ ਆਗੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।ਹਿਮਾਚਲ ਪ੍ਰਦੇਸ਼ ਚ ਮਨੀਕਰਨ ਵਿਖੇ ਧਰਤੀ ਵਿਚੋਂ ਗਰਮ ਉਬਲਦੇ ਪਾਣੀ ਨਿਕਲਣ ਬਾਰੇ ਵਿਚਾਰ ਕਰਨ ਦੀ ਲੋੜ ਹੈ। ਆਓ ਅੰਧ ਸ਼ਰਧਾ ਵਾਲੇ ਖੋਪੇ ਲਾਹ ਕੇ ਵਿਗਿਆਨ ਦੀ ਐਨਕ ਲਗਾਈਏ। ਉਥੇ ਲਗਭਗ 5 ਕਿਲੋਮੀਟਰ ਧਰਤੀ ਚ ਕਿਤੇ ਵੀ ਬੋਰ ਕਰੀਏ ਜਾਂ ਡੂੰਘਾ ਟੋਆ ਪੁੱਟੀਏ ਥੱਲਿਓਂ ਗਰਮ ਉਬਲਦਾ ਪਾਣੀ ਨਿਕਲਦਾ ਹੈ।ਇਹ ਕੋਈ ਕਰਾਮਾਤ ਨਹੀਂ,ਵਿਗਿਆਨ ਹੈ।ਉਸ ਪਹਾੜੀ ਥੱਲੇ ਕੈਲਸ਼ੀਅਮ ਕਾਰਬਾਈਡ ਦਾ ਪਹਾੜ ਹੈ।ਕੈਲਸ਼ੀਅਮ ਕਾਰਬਾਈਡ ਕੀ ਹੈ? ਇਹ ਚਿਟੇ ਗਰੇ ਰੰਗ ਦਾ ਪੱਥਰ ਹੈ। ਇਸ ਨੂੰ ਗੈਸ ਵੈਲਡਿੰਗ ਕਰਨ ਲਈ ਅਤੇ ਅੰਬ ਵਗੈਰਾ ਫਲਾਂ ਨੂੰ ਪਕਾਉਣ ਲਈ ਵੀ ਵਰਤਿਆ ਜਾਂਦਾ ਹੈ।ਇਹ ਮਸਾਲਾ ਹਾਰਡਵੇਅਰ ਦੀਆਂ ਦੁਕਾਨਾਂ ਤੋਂ ਆਮ ਮਿਲ ਜਾਂਦਾ ਹੈ। ਇਸ ਦੇ ਟੁਕੜੇ ਨੂੰ ਪਾਣੀ ਚ ਪਾ ਕੇ ਦੇਖੋ ਪਾਣੀ ਉਬਲਣ ਲਗੇਗਾ ਤੇ ਗਰਮ ਹੋ ਜਾਵੇਗਾ। ਇਸ ਦੇ ਟੁਕੜੇ ਨੂੰ ਹੱਥ ਚ ਫੜ ਕੇ ਹੱਥ ਪਾਣੀ ਚ ਰੱਖੋ ਤਾਂ ਹੱਥ ਸੜ ਸਕਦਾ ਹੈ।ਪਾਣੀ ਚੋ ਨਿਕਲਣ ਵਾਲੀ ਸਮੇਲ(ਵਾਸ਼ਨਾ) ਬਿਲਕੁਲ ਮਨੀਕਰਨ ਵਾਲੇ ਪਾਣੀ ਵਾਲੀ ਹੀ ਹੈ। ਇਸ ਪਹਾੜ ਦੀ ਖੁਦਾਈ ਕਰਕੇ ਇਸ ਕੈਮੀਕਲ ਨੂੰ ਮਨੁੱਖਤਾ ਦੇ ਭਲੇ ਲਈ ਵਰਤਿਆ ਜਾ ਸਕਦਾ ਹੈ। ਸੋ ਇਸ ਗਰਮ ਪਾਣੀ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈ।ਅਜਿਹੀਆਂ ਕਈ ਜਗਾਹ ਤੇ ਕੁਝ ਲੋਕ ਆਪਣੇ ਹਿਤਾਂ ਲਈ ਅੰਧਵਿਸ਼ਵਾਸ ਪੈਦਾ ਕਰਦੇ ਹਨ। ਰੂੜੀਵਾਦੀ ਕੱਟੜਵਾਦ ਤੋਂ ਬਾਹਰ ਨਿਕਲਕੇ ਆਪਣਾ ਸੋਚਣ ਦਾ ਢੰਗ ਵਿਗਿਆਨਕ ਬਣਾਉਣਾ ਸਮੇਂ ਦੀ ਲੋੜ ਹੈ। ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। (ਲਿਖਤ-ਤਰਲੋਚਨ ਸਿੰਘ ਗੁਰਦਾਸਪੁਰ ਮੋਬਾਈਲ:9814108715)

About admin

Check Also

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ ਕਰਦਾ, ਇੱਕ ਦਿਨ ਇੱਕ ਕੁੜੀ ਨੇ..

ਇਕ ਮੁੰਡੇ ਨੁੰ ਆਸ਼ਕੀ ਦਾ ਭੂਤ ਸਵਾਰ ਸੀ .ਓ ਕੋਲਜ ਜਾਦੀ ਹਰ ਕੁੜੀ ਨੁੰ ਪਰਪੋਸ …

Leave a Reply

Your email address will not be published. Required fields are marked *