Breaking News
Home / viral news / ਤਾਜ਼ਾ ਖਬਰ… ਦੇਖੋ ਪਰਮੀਸ਼ ਵਰਮਾ ਨੇ ਆਪਣੇ ਉੱਪਰ ਹੋਏ ਹਮਲੇ ਬਾਰੇ ਕੀ ਕਿਹਾ

ਤਾਜ਼ਾ ਖਬਰ… ਦੇਖੋ ਪਰਮੀਸ਼ ਵਰਮਾ ਨੇ ਆਪਣੇ ਉੱਪਰ ਹੋਏ ਹਮਲੇ ਬਾਰੇ ਕੀ ਕਿਹਾ

ਪੰਜਾਬ ਦੇ ਪ੍ਰਸਿੱਧ ਗਾਇਕ, ਸਿੰਗਰ, ਐਕਟਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ਉੱਪਰ ਬੀਤੀ ਰਾਤ ਗੋਲੀ ਚਲਾਈ ਗਈ । ਇਸ ਹਮਲੇ ਵਿੱਚ ਪਰਮੀਸ਼ ਦੀ ਜਾਨ ਵਾਲ ਵਾਲ ਬੱਚੀ ਅਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ ।

ਪਰਮੀਸ਼ ਉੱਪਰ ਹੋਏ ਇਸ ਹਮਲੇ ਤੋਂ ਬਾਅਦ ਇਹ ਵੀ ਖ਼ਬਰ ਆਈ ਕਿ ਹਮਲਾਵਰ ਨੇ ਫੇਸਬੁੱਕ ਉੱਪਰ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਉਸਨੇ ਪਰਮੀਸ਼ ਵਰਮਾ ਉੱਪਰ ਹਮਲਾ ਕਿਉਂ ਕੀਤਾ ਅਤੇ ਇਸ ਤੋਂ ਇਲਾਵਾ ਉਸ ਨੇ ਪਰਮੇਸ਼ ਵਰਮਾ ਦੇ ਖਿਲਾਫ ਕਾਫੀ ਗੱਲਾਂ ਵੀ ਲਿਖੀਆਂ । ਆਪਣੇ ਉੱਪਰ ਹੋਏ ਹਮਲੇ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਪਰਮੀਸ਼ ਵਰਮਾ ਵੱਲੋਂ ਆਪਣਾ ਪਹਿਲਾ ਪ੍ਰਤੀਕਰਮ ਦਿੱਤਾ ਗਿਆ ਹੈ । ਇਸ ਹਮਲੇ ਬਾਰੇ ਲਿਖਦਿਆਂ ਹੋਇਆਂ ਪਰਮੀਸ਼ ਨੇ ਆਪਣੇ ਫੇਸਬੁੱਕ ਪੇਜ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ ।

ਇਸ ਪੋਸਟ ਵਿੱਚ ਪਰਮੀਸ਼ ਵਰਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਉਸ ਦੇ ਉੱਪਰ ਲਿਖਿਆ ਹੈ ਕਿ:-
“ਬਾਬੇ ਨਾਨਕ ਦੀ ਮੇਹਰ ਨਾਲ ਮੈਂ ਬਿਲਕੁਲ ਠੀਕ ਹਾਂ ਅਤੇ ਸਾਰੇ ਫੈਨਸ ਦੀਆਂ ਦੁਆਵਾਂ ਮੇਰੇ ਨਾਲ ਨੇ। ਮੇਰੀ ਕਿਸੇ ਨਾਲ ਵੀ ਕੋਈ ਵੀ ਤਰੀਕੇ ਦੀ ਦੁਸ਼ਮਣੀ ਨਹੀਂ ਹੈ । ਜਿਵੇਂ ਮੇਰੀ ਮਾਂ ਅੱਜ ਰੋਈ ਹੈ ਪੰਜਾਬ ਦੇ ਕਿਸੇ ਵੀ ਪੁੱਤ ਦੀ ਮਾਂ ਨਾ ਰੋਵੇ। ਸਰਬੱਤ ਦਾ ਭਲਾ”

ਸੋ ਆਪਣੇ ਉੱਪਰ ਹੋਏ ਹਮਲੇ ਤੋਂ ਬਾਅਦ ਪ੍ਰਮੀਸ਼ ਵਰਮਾ ਨੇ ਇਹ ਪਹਿਲੀ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਇਹ ਸਾਫ ਲਿਖਿਆ ਹੈ ਕਿ ਉਹ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਤਰ੍ਹਾਂ ਦੀ ਦੁਸ਼ਮਣੀ ਨਹੀਂ ਹੈ ।

About admin

Check Also

ਦਿਲੀ ਦਾ ਇਹ ਬਾਜ਼ਾਰ ਜਿਥੇ ਅਮੀਰ ਘਰ ਦੀਆਂ ਔਰਤਾਂ ਖੁਲੇਆਮ ਖਰੀਦ ਦੀਆਂ ਮੁੰਡਿਆਂ ਦਾ ਜਿਸਮ

ਔਰਤਾਂ ਖੁਲੇਆਮ ਖਰੀਦ ਦੀਆਂ ਮੁੰਡਿਆਂ ਦਾ ਜਿਸਮ दुनिया में ए दिन कुछ ऐसी खबरे सुनने …

Leave a Reply

Your email address will not be published. Required fields are marked *